ਪੰਜਾਬੀ
Punjabi
ਤਜਰਬੇਕਾਰ ਅੰਗਰੇਜ਼ੀ (ELL) ਦੇ ਅਧਿਆਪਕਾਂ ਦੇ ਇਕ ਸਮੂਹ ਦੇ ਸਹਿਯੋਗ ਨਾਲ, ਸਵਿਸ (SWIS) ਪ੍ਰੋਗਰਾਮ ਨੇ ਬੀ ਸੀ ਦੇ ਸਰਕਾਰੀ (ਪਬਲਿਕ) ਸਕੂਲਾਂ ਦੇ ਸਿਸਟਮ ਬਾਰੇ 33 ਵਿਸ਼ਿਆਂ ਉਪਰ ਜਾਣਕਾਰੀ ਦੇ ਬਰੋਸ਼ਰ ਤਿਆਰ ਕੀਤੇ ਹਨ। ਇਹਨਾਂ ਜਾਣਕਾਰੀ ਵਾਲੇ ਬਰੋਸ਼ਰਾਂ ਦਾ ਉਪਰਾਲਾ ਨਵੇਂ ਆਏ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵੈਨਕੂਵਰ ਅਤੇ ਬੀ ਸੀ ਵਿਚ ਪੜ੍ਹਾਈ ਨੂੰ ਸਮਝਣ ਅਤੇ ਇਸ ਲਈ ਵਧੀਆ ਤਿਆਰੀ ਵਾਸਤੇ ਕੀਤਾ ਗਿਆ ਹੈ। ਇਹਨਾਂ ਬਰੋਸ਼ਰਾਂ ਦਾ ਤਰਜਮਾ 12 ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਹੋਰ ਭਾਸ਼ਾਵਾਂ ਲਈ Multi Language brochures ਤੇ ਕਲਿੱਕ ਕਰੋ।
ਸਕੂਲ School
ਮਾਪੇ – ਆਪਣੇ ਬੱਚੇ ਦੀ ਸਕੂਲ ਵਿਚ ਸਫ਼ਲ ਹੋਣ ਵਿਚ ਸਹਾਇਤਾ ਕਿਵੇਂ ਕਰੀਏ Parent - How to Help Your Child Succeed at School
ਪੜ੍ਹਨਾ ਅਤੇ ਸਕੂਲ ਤੋਂ ਮਿਲਿਆ ਘਰ ਦਾ ਕੰਮ Study and Homework
ਗਰੇਡ/ਦਰਜੇ Grades
ਬੀ ਸੀ ਸਕੂਲਾਂ ਬਾਰੇ ਸਧਾਰਨ ਜਾਣਕਾਰੀ General Information on BC Schools
ਸਿੱਖਿਆ Learning
For orientations and events for South Asian parents, click here.
DRPC ਦਾ ਦਫਤਰ ਨਵੀਂ ਥਾਂ ਤੇ ਖੁੱਲ ਚੁੱਕਾ ਹੈ ।
ਹੁਣ ਸਾਡਾ ਨਵਾਂ ਪੱਤਾ ਹੈ
1000 East 59th Avenue (East Wing Moberly Elementary School)
ਇਸ ਨਵੇਂ ਪਤੇ ਤੇ ਸਾਡਾ ਪਹਿਲਾ ਕਮਕਾਜੀ ਦਿਨ ਸੋਮਵਾਰ ਮਈ 10, 2010 ਹੋਵੇਗਾ ।
ਇਸ ਤਬਦੀਲੀ ਦੇ ਸਮੇਂ, ਅਸੀਂ ਤੁਹਾਡੇ ਧੀਰਜ ਲਈ ਧੰਨਵਾਦੀ ਹਾਂ ।
- ਪੰਜਾਬੀ Punjabi
Registration Information
ਰਜਿਸਟਰ ਕਰਨ ਵੇਲੇ ਵਿਦਿਆਰਥੀ ਦੇ ਨਾਲ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦਾ ਆਉਣਾ ਜਰੂਰੀ ਹੈ ਅਤੇ ਹੇਠ ਲਿਖੇ ਅਸਲੀ ਕਾਗਜ਼ਾਤ ਦਿਖਾਉਣੇ ਲਾਜ਼ਮੀ ਹਨ
(ਜੇਕਰ ਸਾਰੇ ਕਾਗਜ਼ਾਤ ਅੰਗਰੇਜ਼ੀ ਵਿਚ ਨਹੀਂ ਹਨ ਤਾਂ ਅੰਗਰੇਜ਼ੀ ਵਿਚ ਤਸਦੀਕ ਕੀਤਾ ਹੋਇਆ ਅਨੁਵਾਦ ਨਾਲ ਲੈ ਕੇ ਆਓ):
1. ਵੈਨਕੂਵਰ ਸ਼ਹਿਰ ਵਿਚ ਰਹਿਣ ਦਾ ਸਬੂਤ (ਰਿਹਾਇਸ਼ ਦੀ ਪ੍ਰਾਪਰਟੀ ਟੈਕਸ ਦੇ ਕਾਗਜ਼ਾਤ ਜਾਂ ਖਰੀਦ ਦੇ ਕਾਗਜ਼ਾਤ ਜੇਕਰ ਆਪ ਮਕਾਨ ਮਾਲਕ ਹੋ ਜਾਂ ਰਸਮੀ ਕਿਰਾਏ ਦਾ ਇਕਰਾਰਨਾਮਾ)
2. ਬੱਚੇ ਦਾ ਜਨਮ ਸਰਟੀਫਿਕੇਟ (ਜਿਹੜਾ ਮਾਤਾ-ਪਿਤਾ ਦੇ ਨਾਮ ਦਿਖਾਉਂਦਾ ਹੈ)
3. ਬੱਚੇ ਅਤੇ ਮਾਤਾ-ਪਿਤਾ ਦੇ ਇਮੀਗਰੇਸ਼ਨ ਦੇ ਜਾਂ ਕੈਨੇਡੀਅਨ ਸਿਟੀਜਨਸ਼ਿਪ ਦੇ ਕਾਗਜ਼ਾਤ
4. ਰਿਪੋਰਟ ਕਾਰਡ
- ਐਲੀਮੈਂਨਟਰੀ (7ਵੀਂ ਤੱਕ) – ਪਿਛਲੇ ਦੋ ਸਾਲਾਂ ਦੇ ਸਕੂਲ ਦੇ ਰਿਪੋਰਟ ਕਾਰਡ
- ਸੈਕੰਡਰੀ (7ਵੀਂ ਤੋਂ ਵੱਧ)–7ਵੀਂ ਜਮਾਤ/13 ਸਾਲ ਦੀ ਉਮਰ ਤੋਂ ਲੈ ਕੇ ਸਾਰੇ ਰਿਪੋਰਟ ਕਾਰਡ
5. ਰੋਗਾਂ ਤੋਂ ਸੁਰੱਖਿਆ ਲਈ ਟੀਕਿਆਂ ਦਾ ਰਿਕਾਰਡ ਅਤੇ ਹੋਰ ਜਰੂਰੀ ਸਿਹਤ ਜਾਣਕਾਰੀ
*ਸਾਰੇ ਕਾਗਜ਼ਾਤਾਂ ਦੇ ਨਾ ਹੋਣ ਦੀ ਸੂਰਤ ਵਿਚ ਬੱਚੇ ਦੇ ਦਾਖ਼ਲੇ ਵਿਚ ਦੇਰੀ ਹੋ ਸਕਦੀ ਹੈ*







